ਨਜ਼ਰੀਆ : ਤ੍ਰੈਮਾਸਿਕ
ਸੰਪਾਦਕ :
ਡਾ. ਐਸ. ਤਰਸੇਮ
ਸਹਾਇਕ ਸੰਪਾਦਕ (ਆਨਰੇਰੀ) :
ਪ੍ਰੋ. ਸੁਖਦੇਵ ਸਿੰਘ ਸਿਰਸਾ
ਡਾ. ਸਰਬਜੀਤ ਸਿੰਘ
ਡਾ. ਰਵੀ ਰਵਿੰਦਰ
ਡਾ. ਸਲੀਮ ਮੁਹੰਮਦ
ਸਹਿਯੋਗ :
ਰਾਮ ਲਾਲ ਪ੍ਰੇਮੀ, ਪ੍ਰੀਤਮ ਪੰਧੇਰ
ਕਰਮਜੀਤ ਸਿੰਘ ਔਜਲਾ
ਪ੍ਰੋ. ਮੁਹਿੰਦਰਦੀਪ ਗਰੇਵਾਲ
ਹਰਿਭਗਵਾਨ ਬਰਨਾਲਾ, ਰਸ਼ੀਦ ਅੱਬਾਸ
ਚੰਦਾ ਤੇ ਰਚਨਾਵਾਂ ਭੇਜਣ ਲਈ ਪਤਾ :
ਡਾ. ਐਸ. ਤਰਸੇਮ, ਐਸ.ਡੀ. ਹਸਪਤਾਲ,
ਸਟੇਡੀਅਮ ਰੋਡ, ਮਲੇਰਕੋਟਲਾ-148023
Address : Dr. S. Tarsem
S.D. Hospital, Stadium Road,
Malerkotla-148023
Distt. Sangrur (PB.) India
Ph. : 01675 258879, 94170 06879
E-mail : nazriamlk@yahoo.co.in
ਨੋਟ : ਇਸ ਵਿਚ ਛਪੇ ਮੇਰੇ ਸਾਰੇ ਅਨੂਵਾਦ ਲੇਬਲ ਨਜ਼ਰੀਆ ਉਪਰ ਕਲਿੱਕ ਕਰਕੇ ਵੇਖੇ ਜਾ ਸਕਦੇ ਹਨ।
Friday, August 13, 2010
ਰੂਪਾਂਤਰ : ਤ੍ਰੈਮਾਸਿਕ
ਰੂਪਾਂਤਰ : ਤ੍ਰੈਮਾਸਿਕ
ਸੰਪਾਦਕ :
ਧਿਆਨ ਸਿੰਘ ਸ਼ਾਹ ਸਿਕੰਦਰ Dhian Singh Shah Sikandar
ਸਲਾਹਕਾਰ ਮੰਡਲ :
ਡਾ. ਕਰਨੈਲ ਸਿੰਘ ਥਿੰਦ Dr. Karnail Singh Thind
ਡਾ. ਅਵਿਨਾਸ਼ ਸ਼ਰਮਾ Dr. Avinash Sharma
ਤਾਰਾ ਸਿੰਘ ਖੋਜੇਪੁਰੀ Tara Singh Khojepuri
ਮੰਗਤ 'ਚੰਚਲ' Mangat 'Chanchal'
ਸੰਪਰਕ ਲਈ : Address :

ਰੂਪਾਂਤਰ ਨਗਰ, ਨਿਕਾਸੀ ਰੋਡ, Roopantar Nagar, Nikasi Road,
ਦੀਨਾਨਗਰ-143 531 Dina Nagar-143 531
ਜ਼ਿਲਾ : ਗੁਰਦਾਸਪੁਰ (ਪੰਜਾਬ) Distt. Gurdaspur (Punjab-India)
ਮੋਬਾਇਲ : 9814822601 Mobile : 9814822601
ਹੋਰ : OR
ਪੂਰਨ ਸਿੰਘ Puran Singh
26, ਮਨੋਰ ਪਾਰਕ ਡਰਾਈਵ, 26, Manor Park Drive,
ਨਾਰਥ ਹਾਰੋ, North Harrow,
ਮਿਡਲ ਸੈਕਸ ਐਚਏ2 6ਐਚਐਸ ਯੂ.ਕੇ. Middlesex HA2 6HS, U.K.
ਟੈਲੀ : 0044 208 863 2018 Tele : 0044 208 863 2018
ਨੋਟ : ਇਸ ਵਿਚ ਛਪੇ ਮੇਰੇ ਸਾਰੇ ਅਨੂਵਾਦ ਲੇਬਲ ਰੂਪਾਂਤਰ ਉਪਰ ਕਲਿੱਕ ਕਰਕੇ ਵੇਖੇ ਜਾ ਸਕਦੇ ਹਨ।

ਜ਼ਮੀਨ : ਤ੍ਰੈਮਾਸਿਕ
ਜ਼ਮੀਨ : ਤ੍ਰੈਮਾਸਿਕ
ਸੰਪਾਦਕ :
ਭਗਤ ਰਾਮ ਸ਼ਰਮਾ : 94175-42452
ਪ੍ਰਬੰਧਕੀ ਸੰਪਾਦਕ :
ਸੰਧੂ ਗੁਰ ਹਾਕਮ ਸਿੰਘ : 98780-93671
ਕਾਨੂੰਨੀ ਸਲਾਹਕਾਰ :
ਬਲਜੀਤ ਪੁਰੀ ਐਡਵੋਕੇਟ : 98140-17747
ਰਚਨਾਵਾਂ, ਚੰਦੇ ਤੇ ਚਿੱਠੀ-ਪੱਤਰ ਲਈ ਪਤਾ :
ਆਸਥਾ ਯੂਨੀਵਰਸਲ ਫ਼ਾਉਂਡੇਸ਼ਨ
ਮਹਾਂਵੀਰ ਚੌਂਕ, ਸੰਗਰੂਰ-148001 (ਪੰਜਾਬ)
E-mail :
zameenquarterly@yahoo.com
bhagatram_sharma2003@yahoo.com
ਨੋਟ : ਇਸ ਵਿਚ ਛਪੇ ਮੇਰੇ ਸਾਰੇ ਅਨੂਵਾਦ ਲੇਬਲ ਜ਼ਮੀਨ ਉਪਰ ਕਲਿੱਕ ਕਰਕੇ ਵੇਖੇ ਜਾ ਸਕਦੇ ਹਨ।

Monday, April 26, 2010
ਆਖ਼ਰੀ ਸਾਹਾਂ ਦਾ ਕਿਰਾਇਆ :: ਲੇਖਕ : ਰਾਬਿਨ ਸ਼ਾਅ ਪੁਸ਼ਪ

ਅਨੁਵਾਦ : ਮਹਿੰਦਰ ਬੇਦੀ, ਜੈਤੋ
ਇੱਥੋਂ ਹੀ ਸ਼ੁਰੂ, ਇੱਥੇ ਹੀ ਅੰਤ...ਪਾਰਵਤੀ ਸੋਚਦੀ ਹੈ ਤੇ ਉਸਦੇ ਹੱਥਲੇ ਨੋਟ ਸੁੱਕੇ ਪੱਤੇ ਵਾਂਗ ਥਰਥਰਾਉਣ ਲੱਗ ਪੈਂਦੇ ਨੇ...ਜਿਸਮ ਇੰਜ ਕੰਬਣ ਲੱਗਦਾ ਹੈ ਜਿਵੇਂ ਵਰ੍ਹਿਆਂ ਤੋਂ ਸ਼ਾਂਤ ਪਈ ਝੀਲ ਵਿਚ ਕਿਸੇ ਨੇ ਕੁਝ ਸੁੱਟ ਦਿੱਤਾ ਹੋਵੇ। ਕੁਝ ਅਜਿਹਾ ਹੀ ਉਸ ਦਿਨ ਵੀ ਹੋਇਆ ਸੀ। ਬੀ.ਏ. ਦਾ ਰਿਜ਼ਲਟ ਆਇਆ ਸੀ। ਅਖ਼ਬਾਰ ਸੁੱਕੇ ਪੱਤੇ ਵਾਂਗ ਥਰਥਰਾਇਆ ਸੀ। ਪਰ ਦਿਨੇਂ ਜਦੋਂ ਮਾਮਾ ਜੀ ਦੀ ਚਿੱਠੀ ਆਈ ਕਿ 'ਮੁੰਡਾ ਆਈ.ਏ.ਐੱਸ. ਹੈ, ਫੋਟੋ ਦੇਖਦਿਆਂ ਹੀ ਉਸਨੇ ਹਾਂ ਕਰ ਦਿੱਤੀ ਹੈ। ਫਾਰੇਨ ਰਿਟਰਨ ਹੈ। ਆਪਣੀ ਪਾਰੂ ਤਾਂ ਬੜੀ ਕਿਸਮਤ ਵਾਲੀ ਨਿਕਲੀ'...ਤਾਂ ਮਾਂ ਤੇ ਪਿਤਾ ਜੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਰਿਹਾ। ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਜ਼ਿੰਦਗੀ ਵਿਚ ਪਹਿਲੀ ਵਾਰੀ ਪ੍ਰਖਿਆ ਵਿਚ ਬੈਠੇ ਹੋਣ, ਤੇ ਸਫਲ ਹੋ ਗਏ ਹੋਣ। ਲੁਕ ਕੇ ਉਸਨੇ ਵੀ ਉਹ ਚਿੱਠੀ ਪੜ੍ਹੀ ਸੀ ਤੇ ਸਾਰਾ ਜਿਸਮ ਇੰਜ ਕੰਬਣ ਲੱÎਗਿਆ ਸੀ, ਜਿਵੇਂ ਵਰ੍ਹਿਆਂ ਤੋਂ ਸ਼ਾਂਤ ਪਈ ਝੀਲ ਵਿਚ ਕਿਸੇ ਨੇ ਕੁਝ ਸੁੱਟ ਦਿੱਤਾ ਹੋਵੇ...ਇੱਥੋਂ ਹੀ ਸ਼ੁਰੂ, ਇੱਥੇ ਹੀ ਅੰਤ!
ਵਿਆਹ ਦਾ ਦਿਨ ਨੇੜੇ ਆ ਰਿਹਾ ਸੀ। ਪਿਤਾ ਜੀ ਤਿਆਰੀਆਂ ਵਿਚ ਜੁਟੇ ਹੋਏ ਸਨ। ਮਾਂ ਕਹਿੰਦੀ, 'ਕੁਝ ਆਪਣਾ ਵੀ ਖ਼ਿਆਲ ਕੀਤਾ ਕਰੋ...' ਪਿਤਾ ਜੀ ਹੱਸ ਪੈਂਦੇ, 'ਆਪਣਾ ਖ਼ਿਆਲ ਹੀ ਤਾਂ ਕਰ ਰਿਹਾਂ। ਪਾਰੂ ਮੇਰੀ ਇਕਲੌਤੀ ਬੱਚੀ ਏ। ਆਈ.ਏ.ਐੱਸ. ਦੇ ਘਰ ਜਾ ਰਹੀ ਏ। ਕੋਈ ਕਮੀ ਰਹਿ ਗਈ ਤਾਂ ਮੇਰੀ ਹੀ ਬਦਨਾਮੀ ਹੋਏਗੀ ਨਾ...'
ਸੱਚਮੁੱਚ ਪਿਤਾ ਜੀ ਨੇ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ। ਦਾਜ-ਦਹੇਜ ਤੇ ਹੋਰ ਇੰਤਜ਼ਾਮ... ਬਾਰਾਤੀ ਬੜੇ ਖੁਸ਼ ਹੋਏ ਸਨ। ਕਿੰਨੇ ਖੁਸ਼ ਸੀ ਪਿਤਾ ਜੀ ! ਪਰ ਵਿਦਾਈ ਵਾਲੇ ਦਿਨ ਪਿਤਾ ਜੀ ਸਵੇਰ ਦੇ ਦਿਖਾਈ ਨਹੀਂ ਸੀ ਦਿੱਤੇ...ਜਾਣ ਦੀਆਂ ਤਿਆਰੀਆਂ ਹੋ ਗਈਆਂ ਸਨ। ਉਹ ਦੱਬਵੇਂ ਪੈਰੀਂ ਪੂਜਾ ਘਰ ਵਿਚ ਗਈ ਸੀ। ਜਾਣਦੀ ਸੀ, ਜਦੋਂ ਪਿਤਾ ਜੀ ਦੁਖੀ ਹੁੰਦੇ ਸੀ, ਇਸੇ ਕਮਰੇ ਵਿਚ, ਚੁੱਪਚਾਪ, ਬੈਠ ਕੇ ਭਗਵਾਨ ਨੂੰ ਇਕਟੱਕ ਦੇਖਦੇ ਰਹਿੰਦੇ ਸੀ...ਮਾਂ ਕਹਿੰਦੀ ਪਈ ਸੀ, 'ਸਭ ਕੁਝ ਤਾਂ ਤੁਸੀਂ ਏਨੇ ਉਤਸਾਹ ਨਾਲ ਕੀਤੈ, ਹੁਣ ਜਾਣ ਵੇਲੇ ਧੀ ਨੂੰ ਅਸ਼ੀਰਵਾਦ ਵੀ ਦੇ ਦਿਓ।'
ਪਿਤਾ ਜੀ ਘੁੰਮੇਂ...ਚਿਹਰਾ ਹੰਝੂਆਂ ਨਾਲ ਭਿੱÎਜਿਆ ਹੋਇਆ ਸੀ। ਕਿਸੇ ਤਰ੍ਹਾਂ ਕੰਬਦੀ ਆਵਾਜ਼ ਵਿਚ ਬੋਲੇ, 'ਸਾਵਿੱਤਰੀ ਚੇਤਾ ਏ, ਜਦੋਂ ਪਾਰੂ ਇਸ ਘਰ 'ਚ ਆਉਣ ਵਾਲੀ ਸੀ...ਮੈਂ ਕਿੰਨੇ ਉਤਸਾਹ ਨਾਲ ਸਭ ਕੁਝ ਲਿਆਂਦਾ ਸੀ; ਝੂਲਾ, ਦੁੱਧ ਵਾਲੀ ਸ਼ੀਸ਼ੀ, ਖਿਡੌਣੇ...ਫੇਰ ਉਹ ਇਸ ਘਰ 'ਚੋਂ ਜਾਣ ਵਾਲੀ ਹੋ ਗਈ, ਤਦ ਵੀ ਸਭ ਕੁਝ ਲਿਆਂਦਾ...ਪਰ ਆਉਣ ਤੇ ਜਾਣ ਵਿਚ ਏਡਾ ਵੱਡਾ ਫ਼ਰਕ ਹੋ ਸਕਦਾ ਐ, ਮੈਂ ਕਦੀ ਸੋਚਿਆ ਵੀ ਨਹੀਂ ਸੀ...' ਤੇ ਉਹ ਕਿਸੇ ਨਿੱਕੇ ਨਿਆਣੇ ਵਾਂਗ ਰੋਣ ਲੱਗ ਪਏ ਸਨ।
ਮਾਂ ਉਹਨਾਂ ਦੇ ਬਿਲਕੁਲ ਨੇੜੇ ਚਲੀ ਗਈ ਸੀ ਤੇ ਪੱਲੇ ਨਾਲ ਉਹਨਾਂ ਦੀਆਂ ਅੱਖਾਂ ਪੂੰਝਣ ਲੱਗ ਪਈ ਸੀ---'ਹਾਂ, ਜਦੋਂ ਸੰਤਾਨ ਆਉਂਣ ਵਾਲੀ ਹੁੰਦੀ ਹੈ, ਤਾਂ ਮਾਂ ਪੀੜ ਨਾਲ ਕੁਰਲਾ ਰਹੀ ਹੁੰਦੀ ਐ...ਹਰ ਕੋਈ ਦੇਖਦਾ ਏ। ਪਰ ਜਦੋਂ ਜਾਣ ਵਾਲੀ ਹੁੰਦੀ ਹੈ ਤਾਂ ਪਿਤਾ...ਜਿਸਦੇ ਦੁੱਖ ਨੂੰ ਕੋਈ ਨਹੀਂ ਸਮਝ ਸਕਦਾ...ਇੰਜ ਕਿਉਂ ਹੁੰਦਾ ਏ ਜੀ?' ਤੇ ਉਹ ਵੀ ਰੋਣ ਲੱਗ ਪਈ ਸੀ।
ਦੋਹੇਂ ਰੋ ਰਹੇ ਸਨ...ਅਚਾਨਕ ਪਾਰੂ ਦੀਆਂ ਚੂੜੀਆਂ ਛਣਕ ਗਈਆਂ। ਪਿਤਾ ਜੀ ਨੇ ਅੱਖਾਂ ਚੁੱਕੀਆਂ, ਫੇਰ ਉਹ ਆਪ ਵੀ ਉੱਠ ਕੇ ਉਸਦੇ ਕੋਲ ਆ ਗਏ–'ਚੰਗਾ ਹੋਇਆ ਪਾਰੂ, ਤੂੰ ਸਭ ਕੁਝ ਦੇਖ ਲਿਐ...ਇਸਨੂੰ ਹੀ ਅਸ਼ੀਰਵਾਦ ਸਮਝੀਂ ਤੇ ਯਾਦ ਰੱਖੀਂ, ਜਦੋਂ ਆਦਮੀ ਭੀੜ ਵਿਚ ਖ਼ੂਬ ਹੱਸੇ ਤੇ ਘਰੇ ਆਉਂਦਾ ਹੀ ਆਪਣੇ ਲਈ ਕੋਈ ਇਕਾਂਤ ਕੋਨਾ ਲੱਭਣ ਲਗੇ, ਤਾਂ ਸਮਝੋ, ਉਹ ਕਿਤੋਂ ਟੁੱਟ ਰਿਹਾ ਐ...ਅਜਿਹੇ ਆਦਮੀ ਉਤੇ ਗੁੱਸਾ ਨਹੀਂ, ਤਰਸ ਕਰਨਾ ਚਾਹੀਦਾ ਏ।' ਉਸ ਦਿਨ ਪਾਰੂ ਨੇ ਸਿਰਫ ਸੁਣਿਆਂ ਸੀ, ਪਰ ਹੁਣ ਸਮਝ ਚੁੱਕੀ ਹੈ ਕਿ ਪਿਤਾ ਜੀ ਨੇ ਦੂਜੇ ਸ਼ਬਦਾਂ ਵਿਚ ਇਹ ਕਿਹਾ ਸੀ–ਇੱਥੋਂ ਹੀ ਸ਼ੁਰੂ ਹੈ, ਇੱਥੇ ਹੀ ਅੰਤ!
ਫੇਰ ਉਹ ਪਟਨੇ ਆ ਗਈ ਸੀ। ਹਰ ਸ਼ਾਮ ਸਜ-ਧਜ ਕੇ ਪਤੀ ਨਾਲ ਕਲੱਬ ਜਾਂਦੀ। ਜਦੋਂ ਦੋ ਪੈਗ ਪੀ ਕੇ ਉਹ ਠਹਾਕੇ ਲਾਉਂਦੇ, ਤਾਂ ਉਹ ਅੰਦਰੇ-ਅੰਦਰ ਕੰਬ ਜਾਂਦੀ...ਰਾਤੀਂ ਦੇਰ ਨਾਲ ਵਾਪਸ ਪਰਤਦੇ। ਉਪਰਲਾ ਕਮਰਾ ਉਹਨਾਂ ਦਾ ਆਪਣਾ ਸੀ। ਨੀਤੂ ਤੇ ਵਿਵੇਕ ਨਾਲ ਵਾਲੇ ਕਮਰੇ ਵਿਚ ਸੌਂਦੇ ਸਨ। ਬੜੀ ਵਾਰੀ ਉਸਦਾ ਮਨ ਕਰਦਾ ਸੀ ਕਿ ਦੋਹਾਂ ਬੱÎਚਿਆਂ ਦੇ ਵਿਚਕਾਰ ਜਾ ਕੇ ਸੌਂ ਜਾਏ। ਪਰ ਉਹ ਇੰਜ ਨਹੀਂ ਸੀ ਕਰ ਸਕਦੀ। ਬਸ, ਇਕ ਨਜ਼ਰ ਬੱÎਚਿਆਂ ਨੂੰ ਦੇਖ ਕੇ ਪਤੀ ਕੋਲ ਆ ਜਾਦੀ ਸੀ...ਫਿਰ ਉਹ ਉਸਨੂੰ ਸਮੇਟ ਲੈਂਦੇ। ਮੂੰਹ ਵਿਚੋਂ ਸ਼ਰਾਬ ਦੀ ਬਦਬੂ ਆਉਂਦੀ...ਤੇ ਹੌਲੀ-ਹੌਲੀ ਇਹ ਗੰਧ ਉਸਦੇ ਜਿਸਮ ਵਿਚ ਰਚ ਜਾਂਦੀ। ਉਸਦੀ ਸਮਝ ਵਿਚ ਨਾ ਆਉਂਦਾ ਕਿ ਇਸ ਆਦਮੀ ਉੱਤੇ ਗੁੱਸਾ ਕਰੇ ਜਾਂ ਤਰਸ!
ਸਵੇਰੇ ਵਿਵੇਕ ਉਲਾਂਭਾ ਦਿੰਦਾ, 'ਮੰਮੀ, ਤੁਸੀਂ ਮੇਰਾ ਹੋਮ-ਵਰਕ ਨਹੀਂ ਕਰਾਂਦੇ। ਰਿਜਲਟ ਚੰਗਾ ਹੋਏ ਤਾਂ ਰਿਪੋਰਟ ਵੇਖ ਕੇ ਪਾਪਾ ਬਸ ਏਨਾ ਕਹਿ ਦੇਂਦੇ ਨੇ–'ਗੁੱਡ।' ਮਾੜਾ ਹੋਏ ਤਾਂ ਝਾੜ ਪਾ ਦੇਂਦੇ ਨੇ ਬਸ...ਮੈਂ ਕੀ ਕਰਾਂ ਮੰਮੀ !'
ਨੀਤੂ ਹੁਣ ਕੁਝ ਨਹੀਂ ਕਹਿੰਦੀ। ਬਸ ਇਕ ਵਾਰੀ ਉਸਨੇ ਡਰਦਿਆਂ-ਡਰਦਿਆਂ ਕਿਹਾ ਸੀ–'ਮੰਮੀ, ਤੁਸੀਂ ਮੇਰੇ ਨਾਲ ਕਿਉਂ ਨਹੀਂ ਸੌਂਦੇ?...ਮੈਨੂੰ ਬੜਾ ਡਰ ਲੱਗਦਾ ਏ।' ਤੇ ਉਹ ਵੀ ਤਾਂ ਕੁਝ ਨਹੀਂ ਸੀ ਕਹਿ ਸਕੀ...ਨਾ ਬੱÎਚਿਆਂ ਨੂੰ, ਨਾ ਪਤੀ ਨੂੰ...ਅੰਦਰੇ-ਅੰਦਰ, ਕਿਤੇ, ਉਸਨੂੰ ਵੀ ਬੜਾ ਡਰ ਲੱਗਦਾ ਸੀ। ਪਰ ਅੱਜ ਉਸਨੂੰ ਇੰਜ ਲੱਗਦਾ ਹੈ, ਜਿਵੇਂ ਸੱਚਮੁੱਚ ਸਭ ਕੁਝ ਇੱਥੋਂ ਹੀ ਸ਼ੁਰੂ ਹੋਇਆ ਹੈ, ਇੱਥੇ ਹੀ ਅੰਤ ਹੋ ਗਿਆ ਹੈ!
ਉਦੋਂ ਬੱਚੇ ਨਹੀਂ ਸੀ ਹੋਏ।
ਹੱਥਲੀ ਉੱਤੇ ਤਨਖ਼ਾਹ ਰੱਖ ਕੇ ਉਹਨਾਂ ਕਿਹਾ ਸੀ–'ਇਸ ਨਾਲ ਘਰ ਚਲਾਅ...ਤੇ ਅਹਿ ਤੂੰ ਰੱਖ।'
'ਇਹ ਕੀ ਏ?'
'ਸੌ ਦਾ ਪੱਤਾ...'
'ਕਿਉਂ?'
'ਸੇਵਾ ਕਰਨ ਦੀ ਬਖ਼ਸ਼ੀਸ਼...' ਤੇ ਉਹ ਠਹਾਕਾ ਮਾਰ ਕੇ ਹੱਸ ਪਏ ਸਨ।
ਉਹ ਧੁਰ ਅੰਦਰ ਤਕ ਕੰਬ ਗਈ ਸੀ। ਅੱਖਾਂ ਵਿਚ ਅੱਥਰੂ ਆ ਗਏ ਸਨ।
'ਕਿਉਂ ਬਈ, ਇਹ ਕੀ ਹੋਇਐ?'
'ਜੇ ਕਦੀ ਮੈਂ ਸੇਵਾ ਕਰਨ ਦੇ ਲਾਇਕ ਨਾ ਰਹੀ, ਫੇਰ...'
'ਫੇਰ ਵੀ ਇਹ ਤੈਨੂੰ ਮਿਲਦੀ ਰਹੇਗੀ...ਇਹ ਪਾਕੇਟਮਨੀ ਏ ਤੇਰੀ। ਇਸਨੂੰ ਸਿਰਫ ਆਪਣੇ ਉੱਤੇ ਖਰਚ ਕਰੀਂ।'
ਉਹ ਬੁੱਤ ਵਾਂਗ ਖੜ੍ਹੀ ਸੀ ਤੇ ਉਹਨਾਂ ਸਮੇਟ ਲਿਆ ਸੀ, 'ਵਚਨ ਦੇਅ, ਤੂੰ ਇਹ ਰੁਪਏ ਨਾ ਘਰ ਵਿਚ ਵਰਤੇਂਗੀ, ਨਾ ਮੇਰੇ 'ਤੇ ਖਰਚ ਕਰੇਂਗੀ...ਸਿਰਫ ਆਪਣੇ ਆਪ ਉੱਤੇ ਖਰਚੇਂਗੀ...ਮੇਰੀ ਕਮਾਈ ਦੇ ਕਿਸੇ ਹਿੱਸੇ ਉੱਤੇ ਤਾਂ ਤੇਰਾ ਆਪਣਾ ਨਿੱਜੀ ਹੱਕ ਹੋਏ, ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਇਹਨਾਂ ਰੁਪਈਆਂ ਨੂੰ ਤੂੰ ਸਿਰਫ ਆਪਣਾ ਸਮਝੇਂ।'
ਫੇਰ ਬੱਚੇ ਹੋਏ। ਉਹਨਾਂ ਨੂੰ ਪਾਕੇਟਮਨੀ ਦੇ ਕੇ ਉਹ ਸੌ ਦਾ ਪੱਤਾ ਉਸ ਵੱਲ ਵਧਾਅ ਦਿੰਦੇ–'ਯੋਰ ਪਾਕੇਟਮਨੀ।'
ਇੰਜ ਹਰ ਮਹੀਨੇ ਹੁੰਦਾ ਸੀ। ਇਹ ਸਿਲਸਿਲਾ ਲੰਮੇਂ ਸਮੇਂ ਚੱÎਲਿਆ। ਪਰ ਇਕ ਦਿਨ ਜਦੋਂ ਉਹ ਆਫਿਸ ਚਲੇ ਗਏ ਤੇ ਬੱਚੇ ਸਕੂਲ ਜਾਣ ਲਈ ਤਿਆਰ ਸਨ ਤਾਂ ਵਿਵੇਕ ਅੰਦਰ ਆਇਆ। ਉਸਦੇ ਹੱਥ ਵਿਚ ਨੋਟ ਸਨ। ਨੀਤੂ ਚੁੱਪਚਾਪ ਖੜ੍ਹੀ ਸੀ।
'ਕੀ ਗੱਲ ਏ ਵਿੱਕੂ?'
ਉਹ ਚੁੱਪ ਖੜ੍ਹਾ ਰਿਹਾ, ਜਿਵੇਂ ਸ਼ਬਦ ਲੱਭ ਰਿਹਾ ਹੋਵੇ। ਯਕਦਮ ਉਸਨੇ ਸਾਰੇ ਨੋਟ ਚਲਾ ਕੇ ਮਾਰੇ 'ਆਫਟਰਆਲ ਆਈ ਐੱਮ ਯੌਰ ਸਨ...ਪਾਪਾਜ਼ ਸਨ ( ਆਖ਼ਰ ਮੈਂ ਤੁਹਾਡਾ ਪੁੱਤਰ ਹਾਂ...ਪਾਪਾ ਦਾ ਪੁੱਤਰ ਹਾਂ )...ਕੋਈ ਨੌਕਰ-ਚਾਕਰ ਤਾਂ ਨਹੀਂ, ਕਿ ਹਰ ਮਹੀਨੇ ਪਾਕੇਟਮਨੀ ਦੇ ਨਾਂਅ 'ਤੇ ਉਹ ਸਾਨੂੰ ਤਨਖ਼ਾਹ ਫੜਾ ਦੇਂਦੇ ਨੇ। ਆਈ ਹੇਟ ਦਿਸ ਮਨੀ। ਨੀਤੂ, ਤੂੰ ਵੀ ਸੁੱਟ ਦੇ ਇਹ ਰੁਪਏ !'
ਪਰ ਉਹ ਚੁੱਪ ਖੜ੍ਹੀ ਰਹੀ।
ਵਿਵੇਕ ਨੇ ਉਸਦੇ ਇਕ ਚਪੇੜ ਮਾਰੀ। 'ਤੂੰ ਵੀ ਮੰਮੀ ਵਾਂਗ ਇਕ ਸਲੇਵ ( ਦਾਸੀ ) ਬਣ ਕੇ ਰਹਿ...' ਤੇ ਉਹ ਗੁੱਸੇ ਵਿਚ ਭੁੱਜਦਾ ਹੋਇਆ ਕਮਰਿਓਂ ਬਾਹਰ ਨਿਕਲ ਗਿਆ ਸੀ। ਉਸਦੇ ਪਿੱਛੇ ਹੇ ਰੋਂਦੀ ਹੋਈ ਨੀਤੂ ਵੀ ਚਲੀ ਗਈ ਸੀ।
ਉਹ ਸਿਲ-ਪੱਥਰ ਹੋਈ ਥਾਵੇਂ ਖੜ੍ਹੀ ਰਹਿ ਗਈ ਸੀ। ਦੇਖਦੇ ਦੇਖਦੇ ਵਿਵੇਕ ਏਨਾ ਵੱਡਾ ਹੋ ਗਿਆ ਸੀ! ਏਨਾ ਕੁਝ ਸੋਚਣ ਤੇ ਸਮਝਣ ਲੱਗ ਪਿਆ ਸੀ!...ਤੇ ਉਸਨੂੰ ਪਤੀ, ਪਾਰਟੀ ਤੇ ਕਲੱਬ ਦੇ ਚੱਕਰ ਵਿਚ ਕੁਝ ਵੀ ਪਤਾ ਨਹੀਂ ਸੀ ਲੱÎਗਿਆ ! ਉਹ ਆਪਣੇ ਬਿਸਤਰੇ 'ਤੇ ਢਹਿ ਪਈ ਤੇ ਫੁੱਟ-ਫੁੱਟ ਕੇ ਰੋਣ ਲੱਗੀ...ਫੇਰ ਉਸਨੇ ਦੇਖਿਆ ਕਿ ਬਿਸਤਰੇ ਉੱਤੇ ਕੁਝ ਨੋਟ ਪਏ ਹਨ। ਕੋਲ ਹੀ ਇਕ ਸਲਿੱਪ 'ਵਿਦ ਥੈਂਕਸ ਟੂ ਮੰਮੀ ਐਂਡ ਪਾਪਾ-ਨੀਤੂ।' ਉਹ ਨੀਤੂ ਦੀ ਇਸ ਨਿੱਕੀ ਇਬਾਰਤ ਨੂੰ ਵਾਰ–ਵਾਰ ਚੁੰਮ ਕੇ ਰੋਣ ਲੱਗੀ...ਪਰ ਅੱਜ ਉਸਨੂੰ ਲੱਗ ਰਿਹਾ ਹੈ, ਸ਼ਾਇਦ ਇੱਥੋਂ ਹੀ ਸਭ ਕੁਝ ਸ਼ੁਰੂ ਹੋਇਆ ਸੀ ਤੇ ਇੱਥੇ ਹੀ ਅੰਤ...!
ਫੇਰ ਉਸ ਸ਼ਾਮ ਉਹ ਕਲੱਬ ਨਹੀਂ ਗਈ। ਉਹ ਇਕੱਲੇ ਹੀ ਚਲੇ ਗਏ। ਬੱਚੇ ਜਦੋਂ ਪੜ੍ਹਨ ਬੈਠ ਗਏ, ਤਾਂ ਉਹ ਉਹਨਾਂ ਕੋਲ ਆ ਬੈਠੀ-'ਆ ਨੀਤੂ, ਅੱਜ ਮੈਂ ਤੇਰਾ ਹੋਮ ਵਰਕ ਕਰਾਵਾਂ...।'
ਨੀਤੂ ਇਕਟੱਕ ਉਸ ਵੱਲ ਦੇਖਦੀ ਰਹੀ।
'ਇੰਜ ਕਿਉਂ ਦੇਖ ਰਹੀ ਏਂ '
'ਅੱਜ ਤੁਸੀਂ ਕਲੱਬ ਨਹੀਂ ਗਏ ਮੰਮਾਂ?'
'ਹੁਣ ਕਦੀ ਨਹੀਂ ਜਾਵਾਂਗੀ।'
'ਤੇ ਪਾਰਟੀਆਂ 'ਚ?'
ਉੱਥੇ ਵੀ ਨਹੀਂ।'
ਯਕਦਮ ਨੀਤੂ ਨੇ ਉਸਨੂੰ ਗਲਵੱਕੜੀ ਪਾ ਲਈ ਸੀ, 'ਤਾਂ ਫੇਰ ਅੱਜ ਮੈਂ ਨਹੀਂਓਂ ਪੜ੍ਹਨਾ...ਸਿਰਫ ਆਪਣੀ ਮੰਮਾਂ ਨਾਲ ਗੱਲਾਂ ਕਰਾਂਗੀ'...ਤੇ ਉਹ ਜਬਰਦਸਤੀ ਉਸਨੂੰ ਆਪਣੇ ਕਮਰੇ ਵਿਚ ਲੈ ਆਈ ਸੀ ਤੇ ਬਿਸਤਰੇ 'ਤੇ ਪੈ ਕੇ ਬਹੁਤ ਸਾਰੀਆਂ ਸਕੂਲ ਦੀਆਂ ਗੱਲਾਂ ਦਸਦੀ ਰਹੀ ਸੀ। ਸਾਲ, ਦੋ-ਸਾਲ ਪੁਰਾਣੀਆਂ ਗੱਲਾਂ ਵੀ। ਚਾਣਚੱਕ ਉਸਦੀਆਂ ਅੱਖਾਂ ਸਿੱਜਲ ਹੋ ਗਈ। ਏਨਾ ਕੁਝ ਦੱਸਣਾ ਸੀ ਨੀਤੂ ਨੇ...ਤੇ ਉਹ ਕਦੀ ਸੁਣ ਨਹੀਂ ਸੀ ਸਕੀ...! ਉਦੋਂ ਹੀ ਵਿਵੇਕ ਪੈਨ ਵਿਚ ਸਿਆਹੀ ਭਰਨ ਆ ਗਿਆ। ਉਸਨੇ ਕਿਹਾ, 'ਕਿਉਂ ਵਿਵੇਕ ਤੂੰ ਕੁਝ ਨਹੀਂ ਦੱਸਣਾ-ਸੁਣਾਉਣਾ?'
'ਮੰਮਾਂ, ਗੱਲਾਂ ਤਾਂ ਬੜੀਆਂ ਸੀ...ਪਰ ਯਕੀਨ ਨਹੀਂ ਸੀ ਕਿ ਤੁਹਾਡੇ ਕੋਲ ਮੇਰੇ ਲਈ ਕਦੀ ਵਕਤ ਹੋਏਗਾ...ਇਸ ਲਈ ਕੁਝ ਯਾਦ ਨਹੀਂ ਰੱÎਖਿਆ...'
ਤੇ ਉਹ ਕਮਰੇ ਵਿਚੋਂ ਬਾਹਰ ਚਲਾ ਗਿਆ ਸੀ।
ਉਹ ਨੀਤੂ ਨੂੰ ਜੱਫੀ ਪਾ ਕੇ ਰੋ ਪਈ ਸੀ। ਕਿਤੇ ਇੱਥੋਂ ਹੀ ਤਾਂ ਸਭ ਕੁਝ ਸ਼ੁਰੂ ਨਹੀਂ ਸੀ ਹੋਇਆ, ਤੇ ਇੱਥੇ ਹੀ ਅੰਤ...!
ਫੇਰ ਸਮੇਂ ਦਾ ਰੰਦਾ ਵਰ੍ਹਿਆਂ ਦੇ ਜਿਸਮ ਛਿੱਲਦਾ ਰਿਹਾ। ਕਿੰਨਾ ਕੁਝ ਬਦਲ ਗਿਆ ! ਉਹ ਇਕੱਲੇ ਕਲੱਬ ਜਾਂਦੇ ਰਹੇ...ਪੀ ਕੇ ਦੇਰ ਨਾਲ ਆਉਂਦੇ...ਹੇਠਲੇ ਕਮਰੇ ਵਿਚ ਸੌਂ ਜਾਂਦੇ ਤੇ ਕਦੇ ਵਾਪਸ ਹੀ ਨਾ ਆਉਂਦੇ। ਸੁਣਨ ਵਿਚ ਆਇਆ ਸੀ ਕਿ ਕਲੱਬ ਵਿਚ ਆਉਣ ਵਾਲੀ ਕਿਸੇ ਜ਼ਨਾਨੀ...ਪਰ ਉਹ ਸੁਣ ਕੇ ਚੁੱਪ ਰਹੀ। ਜਿਸ ਰਾਤ ਉਹ ਨਾ ਆਉਂਦੇ, ਉਹ ਪ੍ਰੇਸ਼ਾਨ ਜਿਹੀ, ਸਾਰੀ ਰਾਤ ਤੁਰੀ ਫਿਰਦੀ, ਕਈ ਵਾਰੀ ਦਰਵਾਜ਼ੇ ਤਕ ਜਾਂਦੀ ਤੇ ਵਾਪਸ ਪਰਤ ਆਉਂਦੀ...ਕਈ ਵਾਰੀ ਉਸਨੇ ਦੇਖਿਆ ਕਿ ਵਿਵੇਕ ਖਿੜਕੀ ਓਹਲੇ ਖੜ੍ਹਾ ਚੁੱਪਚਾਪ ਸਿਗਰੇਟ ਪੀ ਰਿਹਾ ਹੈ। ਉਸਦੀ ਹਿੰਮਤ ਨਾ ਹੋਈ ਕਿ ਵਿਵੇਕ ਤੋਂ ਸਿਗਰੇਟ ਖੋਹ ਕੇ ਸੁੱਟ ਦਏ।
ਸਵੇਰੇ ਉਸਦੀਆਂ ਲਾਲ ਅੱਖਾਂ ਦੇਖ ਕੇ ਉਹ ਪੁੱਛਦੀ, 'ਰਾਤੀਂ ਸੁੱਤਾ ਨਹੀਂ ਵਿੱਕੂ ?'
'...ਸਾਰੀ ਰਾਤ ਪੜ੍ਹਦਾ ਰਿਹਾਂ...' ਤੇ ਜਦੋਂ ਉਹ ਪਲਟ ਕੇ ਪੁੱਛਦਾ, 'ਮੰਮਾਂ, ਅਕਸਰ ਤੁਹਾਡੀਆਂ ਅੱਖਾਂ ਵੀ ਬੜੀਆਂ ਲਾਲ ਰਹਿੰਦੀਆਂ ਨੇ, ਚੱਲੋ ਕਿਸੇ ਦਿਨ ਚੱਲ ਕੇ ਡਾਕਟਰ ਨੂੰ ਦਿਖਾ ਆਈਏ...' ਉਸ ਛਿਣ ਉਸ ਨੇ ਚਾਹਿਆ ਸੀ, ਉਹ ਕਹਿ ਦਏ-'ਵਿੱਕੂ ਬੇਟਾ, ਤੇਰੀ ਮਾਂ ਵੀ ਇਕ ਇਮਤਿਹਾਨ ਦੇ ਰਹੀ ਹੈ...ਸਵਾਲ ਹੈ, ਔਰਤ ਦੇ ਸਾਹਮਣੇ ਜਦੋਂ ਚੁਣਨ ਦਾ ਮੌਕਾ ਆਏ ਤਾਂ ਉਹ ਕਿਸ ਨੂੰ ਚੁਣੇ...ਪਤੀ ਨੂੰ ਜਾਂ ਸੰਤਾਨ ਨੂੰ? ਤੂੰ ਹੀ ਕੋਈ ਜਵਾਬ ਦੱਸ ਬੇਟਾ...' ਪਰ ਉਹ ਅਜਿਹਾ ਕੁਝ ਵੀ ਨਹੀਂ ਸੀ ਕਹਿ ਸਕੀ...ਤੇ ਹੌਲੀ-ਹੌਲੀ ਸਭ ਕੁਝ ਬਦਲ ਗਿਆ; ਨੀਤੂ ਜਵਾਨ ਹੋ ਗਈ ਸੀ...ਪਰ ਇਕ ਚੀਜ਼ ਨਹੀਂ ਸੀ ਬਦਲੀ-ਹਰ ਮਹੀਨੇ ਬੱÎਚਿਆਂ ਨੂੰ ਪਾਕੇਟਮਨੀ ਮਿਲਦੀ ਰਹੀ...ਤੇ ਉਸਨੂੰ ਵੀ ਸੌ ਰੁਪਏ ਦਾ ਪੱਤਾ। ਕਿੰਨੀ ਵਾਰੀ ਬਦਲੀ ਹੋਈ, ਕਿੰਨੀ ਹੀ ਵਾਰੀ ਫੇਰ ਪਲਟ ਕੇ ਉਹ ਪਟਨੇ ਆ ਗਏ...ਪਰ ਆ ਕੇ ਵੀ ਉਹ ਕਦੀ ਘਰ ਨਹੀਂ ਸਨ ਆਏ; ਆਏ ਸਨ ਤਾਂ ਸਿਰਫ ਆਪੋ ਆਪਣੇ ਕਮਰਿਆਂ ਵਿਚ!
ਇਕ ਵਾਰੀ ਉਸਨੇ ਹੌਸਲਾ ਕਰਦੇ ਕਿਹਾ ਸੀ, 'ਕਦੀ ਘਰ ਲਈ ਵੀ ਟਾਈਮ ਕੱਢ ਲਿਆ ਕਰੋ ਨਾ...'
'ਟਾਈਮ ਹੈ ਕਿੱਥੇ? ਆਪਣੀ ਨੌਕਰੀ ਦੇਖਾਂ, ਸੋਸਾਇਟੀ ਦੇਖਾਂ, ਕੈਰੀਅਰ ਦੇਖਾਂ ਜਾਂ ਘਰ?...ਕਿਸੇ ਮਾਸਟਰ ਜਾਂ ਕਲਰਕ ਨਾਲ ਵਿਆਹ ਕਰ ਲੈਂਦੀ ਤਾਂ ਪੰਜ ਵਜੇ ਆ ਕੇ ਗੋਡੇ ਮੁੱਢ ਬਹਿ ਜਾਂਦਾ... ਆਈ.ਏ.ਐੱਸ. ਵੀ ਚਾਹੀਦਾ ਏ, ਬੰਗਲਾ ਵੀ, ਕਾਰ ਵੀ...ਨਾ ਖ਼ੁਦ ਐਡਵਾਂਸ ਬਣ ਸਕੀ ਏਂ, ਨਾ ਬੱÎਚਿਆਂ ਨੂੰ ਬਣਇਆ ਏ...ਕਦੀ ਵਿਦੇਸ਼ ਜਾ ਕੇ ਦੇਖ, ਬੱਚੇ ਕਿੰਨੇ ਇੰਡਿਪੈਂਡਟ ਹੋ ਕੇ ਜਵਾਨ ਹੁੰਦੇ ਨੇ...ਤੂੰ ਸਭ ਕੁਝ ਚੌਪਟ ਕਰ ਦਿੱਤੈ...'
ਉਸਦੀ ਸਮਝ ਵਿਚ ਨਹੀਂ ਸੀ ਆਇਆ ਕਿ ਇਸ ਆਦਮੀ ਉੱਤੇ ਉਹ ਗੁੱਸਾ ਕਰੇ ਜਾਂ ਤਰਸ...ਤੇ ਉਸ ਦਿਨ ਤੋਂ ਉਹ ਹਮੇਸ਼ਾ ਲਈ ਚੁੱਪ ਹੋ ਗਈ ਸੀ।
ਫੇਰ ਵਿਵੇਕ ਨੇ ਭੱਜ-ਦੌੜ ਕਰਕੇ ਨੀਤੂ ਦਾ ਰਿਸ਼ਤਾ ਤੈਅ ਕੀਤਾ। ਇਕ-ਇਕ ਕਰਕੇ ਸਾਮਾਨ ਇਕੱਠਾ ਕਰਦਾ ਰਿਹਾ, ਤੇ ਜਿਸ ਦਿਨ ਵਿਦਾਈ ਸੀ, ਉਹ ਦਿਖਾਈ ਹੀ ਨਹੀਂ ਦਿੱਤਾ...ਜਾਣ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਸਨ। ਉਹ ਬਾਹਰ ਖੜ੍ਹੇ ਸਨ, ਆਖ਼ਰੀ ਅਸ਼ੀਰਵਾਦ ਦੇਣ ਲਈ ਕੂਕ ਰਹੇ ਸਨ, 'ਓ ਬਈ, ਨੀਤੂ ਨੂੰ ਜਲਦੀ ਲੈ ਆਓ, ਵਰਨਾਂ ਇਹਨਾਂ ਦੀ ਗੱਡੀ ਨਿਕਲ ਜਾਏਗੀ...ਦੇ ਡੋਂਅ ਨੋ ਦੀ ਵੈਲਿਯੂ ਆਫ ਟਾਈਮ...'
ਉਹ ਅਹੁਲ ਕੇ ਨੀਤੂ ਕਮਰੇ ਵਿਚ ਗਈ-ਉਹ ਉੱਥੇ ਨਹੀਂ ਸੀ। ਫੇਰ ਪੂਜਾ ਘਰ-ਭਗਵਾਨ ਦੀ ਮੂਰਤੀ ਸਾਹਮਣੇ ਵਿਵੇਕ ਚੁੱਪਚਾਪ ਬੈਠਾ ਸੀ; ਨੀਤੂ ਖੜ੍ਹੀ ਸੀ। ਉਸਦੇ ਪੈਰ ਦੇਹਲੀ ਉਪਰ ਹੀ ਰੁਕ ਗਏ...
'ਵੀਰੇ, ਆਸ਼ੀਰਵਾਦ ਨਹੀਂ ਦੇਣਾ?'
ਵਿਵੇਕ ਨੇ ਚਿਹਰਾ ਭੁੰਆਇਆ। ਅੱਥਰੂਆਂ ਨਾਲ ਭਿੱÎਗਿਆ ਚਿਹਰਾ। ਉਸਨੂੰ ਪਿਤਾ ਜੀ ਦਾ ਚਿਹਰਾ ਯਾਦ ਆ ਗਿਆ...ਤੇ ਮਾਂ ਦੇ ਸ਼ਬਦ...'ਜਦੋਂ ਸੰਤਾਨ ਆਉਂਣ ਵਾਲੀ ਹੁੰਦੀ ਹੈ, ਤਾਂ ਮਾਂ ਪੀੜ ਨਾ ਕੁਰਲਾ ਰਹੀ ਹੁੰਦੀ ਐ...ਹਰ ਕੋਈ ਦੇਖਦਾ ਏ। ਪਰ ਜਦੋਂ ਜਾਣ ਵਾਲੀ ਹੁੰਦੀ ਹੈ ਤਾਂ ਪਿਤਾ...ਜਿਸਦੇ ਦੁੱਖ ਨੂੰ ਕੋਈ ਨਹੀਂ ਸਮਝ ਸਕਦਾ...ਇੰਜ ਕਿਉਂ ਹੁੰਦਾ ਏ ਜੀ?'
'ਬਾਹਰ ਪਾਪਾ ਤਾਂ ਹੈਨ, ਅਸ਼ੀਰਵਾਦ ਦੇਣ ਲਈ ਨੀਤੂ...'
''ਪਾਪਾ ! ਉਹ ਤਾਂ ਲੋਕਾਂ ਸਾਹਮਣੇ ਸਿਰਫ ਫਾਰਮੈਲਟੀ ਨਿਭਾਉਣਗੇ...ਹੋ ਸਕਦਾ ਏ ਦਿਖਾਵੇ ਲਈ ਰੋ ਵੀ ਪੈਣ...ਆਈ ਹੇਟ ਹਿੰਮ...ਤੂੰ ਮੈਨੂੰ ਭਰਾ ਦਾ ਸਨੇਹ ਦਿਤੈ...ਪਾਪਾ ਦਾ ਪਿਆਰ ਵੀ...ਤੂੰ ਹੀ ਮੈਨੂੰ ਅਸ਼ੀਰਵਾਦ ਵੀ ਦੇਅ...' ਤੇ ਉਹ ਰੋਣ ਲੱਗ ਪਈ ਸੀ।
ਵਿਵੇਕ ਨੇ ਉੱਠ ਕੇ ਉਸਨੂੰ ਹਿੱਕ ਨਾਲ ਲਾ ਲਿਆ ਸੀ-'ਨੀਤੂ, ਆਪਣੇ ਵੀਰ ਦੀ ਇਕ ਗੱਲ ਯਾਦ ਰੱਖੀਂ...ਤੂੰ ਇਕ ਘਰ ਵਿਚੋਂ ਨਹੀਂ, ਇਕ ਸਰਾਂ ਵਿਚੋਂ ਜਾ ਰਹੀ ਏਂ...ਦੁਬਾਰਾ ਇਸ ਸਰਾਂ ਵਿਚ ਵਾਪਸ ਨਾ ਆਵੀਂ...ਮੈਨੂੰ ਨੌਕਰੀ ਮਿਲ ਜਾਏਗੀ ਤਾਂ ਮੈਂ ਵੀ ਇਸ ਘਰ ਨੂੰ ਛੱਡ ਦਿਆਂਗਾ...'
ਦੋਹੇਂ ਇਕ ਦੂਜੇ ਨਾਲ ਲਿਪਟ ਕੇ ਰੋਣ ਲੱਗ ਪਏ। ਰੋਂਦਿਆਂ ਹੋਇਆਂ ਨੀਤੂ ਨੇ ਕਿਹਾ, 'ਤੇ ਵੀਰੇ, ਜਦੋਂ ਤੇਰੀ ਸ਼ਾਦੀ ਹੋ ਜਾਏ...ਤੇ ਤੂੰ ਪਾਪਾ ਬਣ ਜਾਏਂ, ਤਾਂ ਆਪਣੇ ਬੱÎÎਚਿਆਂ ਨੂੰ ਖ਼ੂਬ ਪਿਆਰ ਕਰੀਂ...ਵਾਈਨ, ਵੂਮੈਨ ਤੇ ਕੈਰੀਅਰ ਦੇ ਚੱਕਰ 'ਚ ਉਹਨਾਂ ਨੂੰ ਨਿਗਲੈਕਟ ਨਾ ਕਰੀਂ...ਬੜਾ ਦੁੱਖ ਹੁੰਦਾ ਏ ਵੀਰਿਆ...ਪ੍ਰਾਮਿਸ ਮੀ ਵੀਰੇ...ਪ੍ਰਾਮਿਸ ਮੀ...ਤੇ ਹੋ ਸਕੇ ਤਾਂ ਮੰਮੀ ਨੂੰ ਵੀ ਇਸ ਸਰਾਂ 'ਚੋਂ ਕੱਢ ਲਵੀਂ...'
ਪਾਰਵਤੀ ਤੋਂ ਹੋਰ ਕੁਝ ਨਾ ਦੇਖਿਆ ਗਿਆ, ਨਾ ਸੁਣਿਆਂ ਗਿਆ। ਉਹ ਦੌੜ ਕੇ ਆਪਣੇ ਕਮਰੇ ਵਿਚ ਆ ਗਈ। ਬਿਸਤਰੇ 'ਤੇ ਨੋਟ ਖਿੱਲਰੇ ਪਏ ਸਨ। ਨਾਲ ਹੀ ਇਕ ਸਲਿੱਪ ਸੀ-'ਵਿਦ ਥੈਂਕਸ ਟੂ ਪਾਪਾ-ਨੀਤੂ।' ਉਸਨੂੰ ਲੱÎਗਿਆ ਨੀਤੂ, ਸਰਾਂ ਵਿਚ ਰਹਿਣ ਦਾ ਸਾਰਾ ਹਿਸਾਬ ਨੱਕੀ ਕਰ ਚੱਲੀ ਹੈ। ਉਹ ਹੌਲੀ-ਹੌਲੀ ਆਪਣੀ ਅਲਮਾਰੀ ਵੱਲ ਵਧੀ। ਇਕ ਕੋਨੇ ਵਿਚ ਸੌ-ਸੌ ਦੇ ਪੱÎਤਿਆਂ ਦਾ ਢੇਰ ਲੱਗਾ ਹੋਇਆ ਸੀ...ਉਹ ਇਹਨਾਂ ਦਾ ਕੀ ਕਰੇ...ਕਿਸ ਨੂੰ ਵਾਪਸ ਕਰੇ...ਕਿੰਜ ਵਾਪਸ ਕਰੇ...ਤੇ ਉਹਦੀਆਂ ਭੁੱਬਾਂ ਨਿਕਲ ਗਈਆਂ। ਜਿਸਮ ਇੰਜ ਕੰਬਣ ਲੱਗਾ, ਜਿਵੇਂ ਵਰ੍ਹਿਆਂ ਤੋਂ ਸ਼ਾਂਤ ਪਈ ਝੀਲ ਵਿਚ ਕਿਸੇ ਨੇ ਕੁਝ ਸੁੱਟ ਦਿੱਤਾ ਹੋਵੇ। ਸ਼ਾਇਦ ਇਹ ਸਭ ਆਖ਼ਰੀ ਸਾਹਾਂ ਦੇ ਬਾਅਦ ਦਾ ਕਿਰਾਇਆ ਸੀ, ਜਿਹੜਾ ਇਕ ਦਿਨ ਭਰਿਆ ਜਾਣਾ ਹੈ...ਸ਼ਾਇਦ ਇੱਥੋਂ ਹੀ ਇਕ ਦਿਨ ਸਭ ਕੁਝ ਸ਼ੁਰੂ ਹੋਇਆ ਸੀ, ਤੇ ਇੱਥੇ ਹੀ ਅੰਤ ਹੋਣਾ ਹੈ...
ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
ਮੋਬਾਇਲ ਨੰ : 94177-30600.

Subscribe to:
Comments (Atom)